ਸਤਿ ਸ਼੍ਰੀ ਅਕਾਲ ਜੀ,
ਮਿਤੀ 29-09-2020
ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ
ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ।
ਅੱਜ ਦੀ ਗਤੀਵਿਧੀ :-ਰੰਗਾਂ ਦਾ ਵਰਗੀਕਰਨ
ਇਸ ਗਤੀਵਿਧੀ ਨੂੰ ਕਰਵਾਉਣ ਦੇ ਲਈ ਬੱਚਿਆਂ ਨੂੰ ਦੋ ਤੋਂ ਤਿੰਨ ਅਲੱਗ-ਅਲੱਗ ਰੰਗਾਂ ਦੀਆਂ ਵਸਤੂਆਂ ਦੀ ਢੇਰੀ ਲਗਾ ਕੇ ਦਿਓ ਅਤੇ ਫਿਰ ਬੱਚਿਆਂ ਨੂੰ ਉਸ ਵਸਤੂਆਂ ਦੀ ਢੇਰੀ ਵਿੱਚੋਂ ਰੰਗਾਂ ਨੂੰ ਅਲੱਗ-ਅਲੱਗ ਕਰਨ ਲਈ ਕਹੋ।
#ਇਸ ਗਤੀਵਿਧੀ ਨੂੰ ਕਰਵਾਉਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ ।
https://youtu.be/BuoG_IPiHbE
ਅੱਜ ਦੀ ਗੱਲਬਾਤ:- ਸਕੂਲ ਬਾਰੇ ਗੱਲਬਾਤ ।
# ਤੁਸੀਂ ਸਕੂਲ ਕਿਵੇਂ ਜਾਂਦੇ ਹੋ? ਸਕੂਲ ਵਿੱਚ ਤੁਸੀਂ ਪਹੁੰਚ ਕੇ ਕੀ ਕੀ ਕਰਦੇ ਹੋ ? ਤੁਸੀਂ ਸਕੂਲ ਵਿੱਚ ਕਿਸ-ਕਿਸ ਨੂੰ ਮਿਲਦੇ ਹੋ? ਆਦਿ।
ਅੱਜ ਦੀ ਵਰਕਸ਼ੀਟ :- ਕਿਤਾਬ ਵਿੱਚ ਨੀਲਾ ਅਤੇ ਪੀਲਾ ਰੰਗ ਭਰੋ
# ਇਸ ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ।
https://bit.ly/2Gkw4gI
ਨੋਟ:- ਜੇਕਰ ਹੋ ਸਕੇ ਤਾਂ ਬੱਚਿਆਂ ਦੀਆਂ ਗਤੀਵਿਧੀਆਂ ਕਰਦੇ ਹੋਇਆ ਦੀਆਂ ਫੋਟੋ ਕਲਿੱਕ ਕਰਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।
No comments:
Post a Comment