ਸਤਿ ਸ਼੍ਰੀ ਅਕਾਲ ਜੀ
ਮਿਤੀ 24-09-2020
ਪ੍ਰੀ - ਪ੍ਰਾਇਮਰੀ 1 ਅਤੇ 2 ਦੇ ਲਈ
ਕਰੋਨਾ ਨਾਲ ਲੜਾਈ ਹੈ, ਘਰ ਤੋਂ ਕਰਨੀ ਪੜ੍ਹਾਈ ਹੈ।
ਅੱਜ ਦੀ ਗਤੀਵਿਧੀ :- ਦੂਰ-ਨੇੜੇ
# ਇਸ ਗਤੀਵਿਧੀ ਨੂੰ 2 ਵਸਤੂਆਂ ਨੂੰ ਲੈ ਕੇ ਕਰਵਾਉ।
# ਇੱਕ ਵਸਤੂ ਨੂੰ ਬੱਚੇ ਤੋਂ ਥੋੜ੍ਹਾ ਦੂਰੀ 'ਤੇ ਅਤੇ ਇੱਕ ਵਸਤੂ ਨੂੰ ਬੱਚੇ ਦੇ ਨੇੜੇ ਰੱਖੋ |
# ਫਿਰ ਬੱਚੇ ਨੂੰ ਪੁੱਛੋ ਕਿਹੜੀ ਵਸਤੂ ਉਸਤੋਂ ਦੂਰ ਹੈ ਅਤੇ ਕਿਹੜੀ ਵਸਤੂ ਉਸਦੇ ਨੇੜੇ ਹੈ।
ਜੇਕਰ ਬੱਚਾ ਨਹੀਂ ਦੱਸ ਪਾਉਂਦਾ ਤਾਂ ਉਸਨੂੰ ਇਸ ਬਾਰੇ ਸਮਝਾਉ।
#ਇਸ ਗਤੀਵਿਧੀ ਨੂੰ ਬੱਚੇ ਨੂੰ ਸਮਝਾਉਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ ।
https://youtu.be/6ghfTaLO23M
ਅੱਜ ਦੀ ਵਰਕਸ਼ੀਟ :- ਰੰਗ ਭਰੋ
ਵਰਕਸ਼ੀਟ ਵਿੱਚ ਦਿੱਤੀਆਂ ਤਸਵੀਰਾਂ ਵਿੱਚ ਰੰਗ ਭਰੋ
# ਇਸ ਵਰਕਸ਼ੀਟ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਡਾਊਨਲੋਡ ਕਰਕੇ ਬੱਚੇ ਨੂੰ ਦੇ ਸਕਦੇ ਹੋ।
https://bit.ly/3iW5dGs
ਨੋਟ:- ਜੇਕਰ ਹੋ ਸਕੇ ਤਾਂ ਬੱਚਿਆਂ ਦੀਆਂ ਗਤੀਵਿਧੀਆਂ ਕਰਦੇ ਹੋਇਆ ਦੀਆਂ ਫੋਟੋ ਕਲਿੱਕ ਕਰਕੇ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ।
5
ReplyDelete